arrow-small-left Created with Sketch. arrow-small-right Created with Sketch. Carat Left arrow Created with Sketch. check Created with Sketch. circle carat down circle-down Created with Sketch. circle-up Created with Sketch. clock Created with Sketch. difficulty Created with Sketch. download Created with Sketch. email email Created with Sketch. facebook logo-facebook Created with Sketch. logo-instagram Created with Sketch. logo-linkedin Created with Sketch. linkround Created with Sketch. minus plus preptime Created with Sketch. print Created with Sketch. Created with Sketch. logo-soundcloud Created with Sketch. twitter logo-twitter Created with Sketch. logo-youtube Created with Sketch.

Heavy periods factsheet (Punjabi) - ਭਾਰੀ ਮਾਹਵਾਰੀ

ਭਾਰੀ ਮਾਹਵਾਰੀ ਆਉਣਾ (ਭਾਰੀ ਮਾਹਵਾਰੀ ਖ਼ੂਨ ਵਗਣਾ) ਉਦੋਂ ਹੁੰਦਾ ਹੈ ਜਦੋਂ ਤੁਸੀਂ ਹਰ ਮਾਹਵਾਰੀ ਦੌਰਾਨ ਬਹੁਤ ਸਾਰਾ ਖ਼ੂਨ ਗੁਆਉਂਦੇ ਹੋ। ਲਗਭਗ ਚਾਰ ਵਿੱਚੋਂ ਇੱਕ ਔਰਤ ਨੂੰ ਭਾਰੀ ਮਾਹਵਾਰੀ ਆਉਂਦੀ ਹੈ। ਲੱਛਣਾਂ, ਕਾਰਨਾਂ ਅਤੇ ਇਲਾਜ ਦੇ ਵਿਕਲਪਾਂ ਸਮੇਤ ਭਾਰੀ ਮਾਹਵਾਰੀ ਆਉਣ ਬਾਰੇ ਹੋਰ ਜਾਣੋ।

ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਨੂੰ ਭਾਰੀ ਮਾਹਵਾਰੀ ਆਉਂਦੀ ਹੈ?

ਇਹ ਦੱਸਣਾ ਔਖਾ ਹੋ ਸਕਦਾ ਹੈ ਕਿ ਕੀ ਤੁਹਾਨੂੰ ਭਾਰੀ ਮਾਹਵਾਰੀ ਆਉਂਦੀ ਹੈ, ਪਰ ਕੁੱਝ ਆਮ ਨਿਸ਼ਾਨੀਆਂ ਹਨ। ਉਦਾਹਰਨ ਲਈ:

  • ਤੁਹਾਨੂੰ ਆਪਣੇ ਮਾਹਵਾਰੀ ਉਤਪਾਦ (ਜਿਵੇਂ ਕਿ ਪੈਡ, ਟੈਂਪੋਨ, ਮਾਹਵਾਰੀ ਕੱਪ) ਹਰ ਦੋ ਘੰਟੇ ਜਾਂ ਇਸ ਤੋਂ ਘੱਟ ਸਮੇਂ ਵਿੱਚ ਬਦਲਣ ਦੀ ਲੋੜ ਪੈਂਦੀ ਹੈ
  • ਤੁਹਾਨੂੰ ਰਾਤ ਨੂੰ ਵੀ ਆਪਣਾ ਮਾਹਵਾਰੀ ਉਤਪਾਦ ਬਦਲਣਾ ਪੈਂਦਾ ਹੈ
  • ਤੁਹਾਨੂੰ 50 ਸੈਂਟ ਦੇ ਸਿੱਕੇ ਤੋਂ ਵੱਡੇ ਖ਼ੂਨ ਦੇ ਥੱਕੇ ਦੇਖਦੇ ਹੋ
  • ਤੁਹਾਡੀ ਮਾਹਵਾਰੀ ਅੱਠ ਦਿਨਾਂ ਤੋਂ ਵੱਧ ਚੱਲਦੀ ਹੈ
  • ਤੁਹਾਡੀ ਮਾਹਵਾਰੀ ਤੁਹਾਨੂੰ ਉਹ ਕੰਮ ਕਰਨ ਤੋਂ ਰੋਕਦੀ ਹੈ ਜੋ ਤੁਸੀਂ ਆਮ ਤੌਰ 'ਤੇ ਕਰਦੇ ਹੋ।

ਭਾਰੀ ਮਾਹਵਾਰੀ ਦੀਆਂ ਨਿਸ਼ਾਨੀਆਂ

ਜੇਕਰ ਤੁਹਾਨੂੰ ਭਾਰੀ ਮਾਹਵਾਰੀ ਆਉਂਦੀ ਹੈ, ਤਾਂ ਹੋ ਸਕਦਾ ਹੈ ਕਿ:

  • ਤੁਹਾਡੇ ਪੇਟ ਦੇ ਹੇਠਲੇ ਹਿੱਸੇ (ਢਿੱਡ) ਵਿੱਚ ਕੜਵੱਲ ਜਾਂ ਦਰਦ ਹੋਵੇ,
  • ਤੁਸੀਂ ਆਇਰਨ ਦੇ ਘੱਟ ਪੱਧਰਾਂ ਕਾਰਨ ਪੀਲੇ ਦਿਖਾਈ ਦਿੰਦੇ ਹੋ ਜਾਂ ਥਕਾਵਟ ਜਾਂ ਚੱਕਰ ਆਉਂਦੇ ਮਹਿਸੂਸ ਕਰ ਸਕਦੇ ਹੋ।

ਭਾਰੀ ਮਾਹਵਾਰੀ ਆਉਣ ਦਾ ਕੀ ਕਾਰਨ ਹੁੰਦਾ ਹੈ?

ਭਾਰੀ ਮਾਹਵਾਰੀ ਹਾਰਮੋਨਾਂ ਵਿੱਚ ਆਈਆਂ ਤਬਦੀਲੀਆਂ ਕਾਰਨ ਹੋ ਸਕਦੀ ਹੈ ਜੋ ਤੁਹਾਡੇ ਬੱਚੇਦਾਨੀ ਦੀ ਪਰਤ ਨੂੰ ਆਮ ਨਾਲੋਂ ਵੱਧ ਵਧਾਉਂਦੀਆਂ ਹਨ। ਇਸ ਪਰਤ ਦੇ ਉੱਤਰਨ ਨਾਲ ਮਾਹਵਾਰੀ ਬਣਦੀ ਹੈ। ਪਰ ਹੋਰ ਕਾਰਨ ਵੀ ਹੋ ਸਕਦੇ ਹਨ, ਉਦਾਹਰਨ ਲਈ, ਐਂਡੋਮੇਟ੍ਰੀਓਸਿਸ, ਪੌਲੀਪਸ, ਫਾਈਬਰੋਇਡਜ਼ ਜਾਂ ਐਡੀਨੋਮਾਈਸਿਸ।

ਭਾਰੀ ਮਾਹਵਾਰੀ ਆਉਂਦੇ ਹੋਣ ਦਾ ਕਿਵੇਂ ਪਤਾ ਲੱਗਦਾ ਹੈ?

ਜੇ ਤੁਹਾਨੂੰ ਭਾਰੀ ਮਾਹਵਾਰੀ ਆਉਂਦੀ ਹੈ ਅਤੇ ਲੱਛਣ ਤੁਹਾਡੀ ਰੋਜ਼ਮਰ੍ਹਾ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੇ ਹਨ ਤਾਂ ਆਪਣੇ ਡਾਕਟਰ ਨੂੰ ਮਿਲਣਾ ਮਹੱਤਵਪੂਰਨ ਹੈ। ਤੁਹਾਡਾ ਡਾਕਟਰ ਤੁਹਾਡੇ ਮੈਡੀਕਲ ਇਤਿਹਾਸ ਬਾਰੇ ਪੁੱਛੇਗਾ ਅਤੇ ਤੁਹਾਡੀ ਬੱਚੇਦਾਨੀ ਅਤੇ ਅੰਡਕੋਸ਼ ਦੀ ਜਾਂਚ ਕਰਨ ਲਈ ਇੱਕ ਅੰਦਰੂਨੀ ਜਾਂਚ ਕਰਨ ਲਈ ਕਹਿ ਸਕਦਾ ਹੈ।

ਉਹ ਸਮੱਸਿਆ ਦਾ ਕਾਰਨ ਪਤਾ ਲਗਾਉਣ ਲਈ ਟੈਸਟ ਜਾਂ ਜਾਂਚ ਵੀ ਕਰ ਸਕਦੇ ਹਨ। ਉਦਾਹਰਨ ਲਈ, ਗਰਭ-ਅਵਸਥਾ, ਆਇਰਨ ਜਾਂ ਖ਼ੂਨ ਦੀ ਜਾਂਚ, ਜਾਂ ਅਲਟਰਾਸਾਊਂਡ।

ਇਲਾਜ ਦੇ ਤਰੀਕੇ

ਜੇਕਰ ਤੁਹਾਨੂੰ ਭਾਰੀ ਮਾਹਵਾਰੀ ਆਉਂਦੇ ਹੋਣ ਦਾ ਪਤਾ ਲੱਗਿਆ ਹੈ, ਤਾਂ ਤੁਹਾਡਾ ਡਾਕਟਰ ਵੱਖ-ਵੱਖ ਇਲਾਜ ਦੇ ਤਰੀਕਿਆਂ 'ਤੇ ਚਰਚਾ ਕਰੇਗਾ। ਉਦਾਹਰਨ ਲਈ:

  • ਕੁੱਝ ਦਵਾਈਆਂ (ਜਿਵੇਂ ਕਿ ਐਂਟੀ-ਇੰਫਲਾਮੇਟਰੀ ਦਵਾਈਆਂ ਜਾਂ ਟ੍ਰਾਨੈਕਸਾਮਿਕ ਐਸਿਡ)
  • ਹਾਰਮੋਨਲ ਇਲਾਜ (ਜਿਵੇਂ ਕਿ ਮਿਰੇਨਾ® ਇੰਟ੍ਰਾਯੂਟਰਾਈਨ ਡਿਵਾਈਸ (IUD) ਜਾਂ ਗੋਲੀਆਂ)
  • ਪ੍ਰੋਜੈਸਟਿਨਜ਼ (ਪ੍ਰੋਜੈਸਟਰੋਨ ਹਾਰਮੋਨ ਦੇ ਸਿੰਥੈਟਿਕ ਰੂਪ)।

ਤੁਹਾਡੇ ਖ਼ੂਨ ਵਹਿਣ ਦੇ ਕਾਰਨ 'ਤੇ ਨਿਰਭਰ ਕਰਦਿਆਂ, ਤੁਹਾਨੂੰ ਸਰਜੀਕਲ ਪ੍ਰਕਿਰਿਆ ਦੀ ਲੋੜ ਹੋ ਸਕਦੀ ਹੈ। ਉਦਾਹਰਨ ਲਈ:

  • ਇੱਕ ਹਿਸਟਰੋਸਕੋਪੀ - ਤੁਹਾਡੇ ਬੱਚੇਦਾਨੀ ਦੇ ਅੰਦਰਲੇ ਹਿੱਸੇ ਦਾ ਮੁਲਾਂਕਣ ਕਰਨ ਲਈ ਇੱਕ ਦਿਨ ਦੀ ਸਰਜਰੀ
  • ਇੱਕ ਐਂਡੋਮੈਟਰੀਅਲ ਐਬਲੇਸ਼ਨ - ਬੱਚੇਦਾਨੀ ਦੀ ਪਰਤ ਨੂੰ ਹਟਾਉਣ ਲਈ ਇੱਕ ਦਿਨ ਦੀ ਸਰਜਰੀ।

ਕੁੱਝ ਮਾਮਲਿਆਂ ਵਿੱਚ, ਜਦੋਂ ਡਾਕਟਰੀ ਜਾਂ ਹੋਰ ਸਰਜੀਕਲ ਪ੍ਰਕਿਰਿਆਵਾਂ ਖ਼ੂਨ ਵਹਿਣ ਨੂੰ ਕਾਬੂ ਕਰਨ ਵਿੱਚ ਸਫ਼ਲ ਨਹੀਂ ਹੁੰਦੀਆਂ ਹਨ, ਤਾਂ ਤੁਹਾਨੂੰ ਹਿਸਟਰੇਕਟੋਮੀ (ਬੱਚੇਦਾਨੀ ਅਤੇ ਅਕਸਰ ਫੈਲੋਪੀਅਨ ਟਿਊਬਾਂ ਨੂੰ ਹਟਾਉਣ ਲਈ ਫਿਰ ਤੋਂ ਬਦਲੇ ਨਾ ਜਾ ਸਕਣ ਵਾਲਾ ਆਪ੍ਰੇਸ਼ਨ) ਕਰਨ ਦੀ ਲੋੜ ਹੋ ਸਕਦੀ ਹੈ।

ਫ਼ੈਸਲਾ ਕਰਨ ਤੋਂ ਪਹਿਲਾਂ ਆਪਣੇ ਮਾਹਰ ਡਾਕਟਰ ਨਾਲ ਹਰੇਕ ਪ੍ਰਕਿਰਿਆ ਦੇ ਜ਼ੋਖਮਾਂ ਅਤੇ ਲਾਭਾਂ ਬਾਰੇ ਚਰਚਾ ਕਰਨਾ ਮਹੱਤਵਪੂਰਨ ਹੈ।

ਆਪਣੇ ਡਾਕਟਰ ਨੂੰ ਕਦੋਂ ਮਿਲਣਾ ਹੈ?

ਜੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਬਹੁਤ ਜ਼ਿਆਦਾ ਮਾਹਵਾਰੀ ਆਉਂਦੀ ਹੈ ਅਤੇ ਲੱਛਣ ਤੁਹਾਡੀ ਰੋਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੇ ਹਨ, ਤਾਂ ਆਪਣੇ ਡਾਕਟਰ ਨੂੰ ਮਿਲੋ।

ਵਧੇਰੇ ਜਾਣਕਾਰੀ, ਸਰੋਤਾਂ ਅਤੇ ਹਵਾਲਿਆਂ ਲਈ, ਜੀਨ ਹੇਲਸ ਭਾਰੀ ਮਾਹਵਾਰੀ ਆਉਣ ਬਾਰੇ ਵੈੱਬਪੇਜ 'ਤੇ ਜਾਓ।